(Last Updated On: )
Dedicated to Late Amrita Preetam
اج آکھاں وارث شاہ نوں
ہن تک اپنا پنجاب
اساں پریت دے دیوے بال کے
اج چانن کیتے خواب
فیر میلے لگ گئے دلاں دے
فیر پُھلاں بھری چناب
اٹھ درد منداں دیا دردیا
تک لہو دا اج خراج
اج سانجھ دلاں دی گھول کے
اساں جوڑ دتا پنجاب
عاطف جاوید عاطف
ਕਰਤਾਰਪੁਰ ਬਾਰਡਰ
ਅੱਜ ਆਖਾਂ ਵਾਰਿਸ ਸ਼ਾਹ ਨੂੰ
ਹੁਣ ਤੱਕ ਅਪਣਾ ਪੰਜਾਬ
ਅਸਾਂ ਪ੍ਰੀਤ ਦੇ ਦੀਵੇ ਬਾਲਕੇ
ਅੱਜ ਚਾਨਣ ਕੀਤੈ ਖ਼ਵਾਬ
ਫੇਰ ਮੇਲੇ ਲਗ ਗਏ ਦਿਲਾਂ ਦੇ
ਫੇਰ ਫੁੱਲਾਂ ਭਰੀ ਚਨਾਬ
ਉਠ ਦਰਦ ਮੰਦਾ ਦਿਆ ਦਰਦੀਆ
ਤਕ ਲਹੂ ਦਾ ਅੱਜ ਖ਼ਰਾਜ
ਅਜ ਸਾਂਝ ਦਿਲਾਂ ਦੀ ਘੋਲ ਕੇ
ਅਸਾਂ ਜੋੜ ਦਿੱਤਾ ਪੰਜਾਬ
ਆਤਿਫ਼ ਜਾਵੇਦ ਆਤਿਫ਼